New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ , ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ,

ਹੈਰਾਨੀ ਕਾਹਦੀ ? ਉਹਨੇ ਮਹਿਬੂਬ ਹੀ ਤਾਂ ਬਦਲਿਆ ਏ, ਦੁਆਵਾਂ ਕਬੂਲ ਨਾ ਹੋਵਣ, ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ |

ਉਮਰਾਂ ਲਈ ਹੱਥ ਫੜਨੇ ਸੀ ਆਪਾਂ ਅੱਜ ਹੱਥ ਮਿਲਾਉਣ ਤੋਂ ਡਰਦੇ ਆ .

ਖੁਦ ਨਾਲ ਮੁਹੱਬਤ ਕਰਨ ਲੱਗੇ ਆ ਜਦੋ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ

ਕੁੱਝ ਗੈਰ ਇਹੋ ਜਿਹੇ ਮਿਲੇ, ਜੋ ਮੈਨੂੰ ਆਪਣਾ ਬਣਾ ਗਏ, ਕੁੱਝ ਆਪਣੇ ਇਹੋ ਜਿਹੇ ਨਿਕਲੇ, ਜੋ ਗੈਰਾ ਦਾ ਮਤਲਬ ਸਿਖਾ ਗਏ|

ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ, ਉਹ ਕਾਪੀ ਅਕਸਰ ਰਫ਼ ਬਣ ਜਾਂਦੀ ਹੈ

ਸਾਦਗੀ ‘ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ ‘ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ

ਦੋਵੇਂ ਦਿਲੋਂ ਕਰਨੀਆਂ ਪੈਂਦੀਆਂ , ਮੁਹੱਬਤ ਹੋਵੇ ਜਾ ਦੁਆ..

ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .

ਜਿਹਨਾ ਨਾਲ ਦਿਲਾਂ ਦੀ ਸਾਂਝ ਹੁੰਦੀ ਆ ਨਾ ਉਹ ਰੁਸਦੇ ਵੀ ਬਹੁਤ ਜਲਦੀ ਆ ਤੇ ਮੰਨਦੇ ਵੀ |

ਨੀਤਾ ਵੱਲੋ ਮਾੜੇ ਨਾ ਕਰਦੀ ਰੱਬਾ ਜੇਬਾਂ ਵੱਲੋ ਕੋਈ ਚੱਕਰ ਨੀ

ਕਦੇ ਬੈਠੀਂ ਸਾਡੇ ਨਾਲ ਚਾਹ ਤੇ, ਅਸੀਂ ਦਿਲ ਖੋਲਾਂਗੇ, ਤੂੰ ਦਿਮਾਗ ਨਾਲ ਸੁਣੀਂ, ਅਸੀਂ ਦਿਲ ਤੋਂ ਬੋਲਾਂਗੇ

ਇਹ ਵੀ ਚੰਗਾ ਕਿ ਅਸੀਂ ਚੰਗੇ ਨਈ, ਕਿਸੇ ਨੂੰ ਦੁੱਖ ਤਾਂ ਨਹੀਂ ਹੁੰਦਾ ਸਾਡੇ ਤੋਂ ਵਿਛੜਣ ਬਾਅਦ |

ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ !

ਓਥੇ ਅਮਲਾ ਦੇ ਹੋਣੇ ਨੇ ਨਬੇੜੇ…ਕਿਸੇ ਨਾ ਤੇਰੀ ਜਾਤ ਪੁਛਣੀ.

ਬਦਲੇ ਜਮਾਨੇ ਵਿੱਚ ਕਦਰਾਂ ਦੀ ਛੋਟ ਏ ਉੱਤੋਂ – ਉੱਤੋਂ ਸਾਰੇ ਚੰਗੇ ਮਨਾ ਵਿੱਚ ਖੋਟ ਏ

ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ ।

ਮੈਂ ਆਪ ਹੀ ਹੱਥ ਜੋੜ ਤੇ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਗੈਰਾਂ ਨਾਲ ਖੁਸ਼ ਸੀ

ਜਿਥੇ ਮਾਲਕ ਰੱਖਦਾ ਉਥੇ ਰਹਿਣਾ ਪੈਂਦਾਂ

ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾਂ ਯਾਦ ਕਰੀ ਨਾਂ ਯਾਦ ਆਵੀ

ਨਾ ਤੇਰੇ ਤੋਂ ਪਹਿਲਾ ਕੋਈ ਸੀ ਨਾ ਤੇਰੇ ਤੋਂ ਬਾਅਦ ਕੋਈ ਆਨੀ ਆ ਆ ਰੂਹਾਂ ਦਾ ਮੇਲ ਆ ਸੱਜਣਾ ਜ਼ਿੰਦਗੀ ਤੇਰੇ ਤੋਂ ਬਾਅਦ ਖਤਮ ਹੋ ਜਾਣੀ ਆ

ਅਸੀਂ ਤਾ ਯਾਰਾਂ ਐਨਾ ਟੁੱਟੇ ਹੋਏ ਆ ਕੇ ਸਟੇਟਸਾ ਵਿੱਚ ਆਪਣਾ ਦਰਦ ਵੀ ਬਿਆਨ ਨਹੀਂ ਕਰ ਸਕਦੇ

ਮੈ ਆਪਣੀ ਕਦਰ ਆਪ ਘਟਾਈਏ ਆ ਬਸ ਕਸੂਰ ਐਨਾ ਸੀ ਉਸਨੂੰ ਹਦੋ ਵੱਧ ਪਿਆਰ ਕਰ ਬੈਠਾ

ਮੈ ਕਦੇ ਵੀ ਰਿਸ਼ਤਾ ਕਿਸੇ ਮੱਤਲਬ ਲਈ ਨਹੀਂ ਰੱਖਿਆ ਜਿਸਦਾ ਦਿਲ ਭਰਦਾ ਗਿਆ ਉਹ ਹੋਲੀ ਹੋਲੀ ਛੱਡਦੇ ਗਏ

ਉਸ ਇਨਸਾਨ ਲਈ ਕਦੇ ਉਦਾਸ ਨਾ ਹੋਵੋ ਜੋ ਤੂਹਾਡੀ ਕਦਰ ਨੀ ਕਰਦਾ ਜੇ ਕਰਦਾ ਹੁੰਦਾ ਤਾਂ ਤੁਹਾਨੂੰ ਕਦੇ ਵੀ ਉਦਾਸ ਹੋਣ ਲਈ ਮਜ਼ਬੂਰ ਨਾ ਹੋਣ ਦਿੰਦਾ

ਕੋਈ ਗਹਿਰਾ ਰਿਸ਼ਤਾ ਹੋਵੇਗਾ ਸੱਜਣਾ ਤੇਰੀ ਤੇ ਮੇਰੀ ਰੂਹ ਦਾ ਐਂਵੇ ਤਾ ਨੀ ਤੇਰੇ ਜਾਣ ਪਿੱਛੋਂ ਵੀ ਤੈਨੂੰ ਯਾਦ ਕਰਦੀ ਰਹਿੰਦੀ ਆ

ਉਹ ਕਮਲੀ ਦਾ MSG ਆਇਆ ਤੇ ਕਹਿੰਦੀ ਹੋਰ ਫਿਰ ਕਿੰਨੇ ਕੇ ਦੋਸਤ ਬਣਾ ਲਏ ਮੈ ਹੱਸ ਕੇ ਕਿਹਾ ਉਹ ਕਮਲੀਏ ਦਿਲ ਤਾਂ ਤੇਰੇ ਕੋਲ ਆ ਆਪਣੇ ਆਪ ਤੋਂ ਪੁੱਛ

ਚਾਹ ਦਾ ਨਸ਼ਾ ਹੀ ਅਲੱਗ ਹੁੰਦਾ ਕੁਝ ਟਾਈਮ ਲਈ ਦੁੱਖ ਤਾਂ ਕੀ ਦੁੱਖ ਦੇਣ ਵਾਲੇ ਵੀ ਭੁੱਲ ਜਾਂਦੇ ਨੇ

ਸੱਜਣਾ ਸਿੱਧਾ ਕਿਉਂ ਨੀ ਕਹਿ ਦਿਦਾ ਹੁਣ ਦਿਲ ਨੀ ਕਰਦਾ ਗੱਲ ਕਰਨ ਨੂੰ ਮੈ Bussy ਆ ਕਹਿ ਕੇ ਦਿਲ ਤਾਂ ਨਾ ਤੋੜ

ਰੱਬ ਦੇ ਰੰਗ ਵੇਖਕੇ ਸਭ ਦੰਗ ਪਏ ਨੇ ਜਾਨਵਰ ਬਾਹਰ ਫਿਰਦੇ ਨੇ ਤੇ ਇਨਸਾਨ ਘਰਾਂ ਅੰਦਰ ਬੰਦ ਪਏ ਨੇ

ਮੰਜਿਲ ਨੇ ਤਾਂ ਆਪੇ ਨਾਰਾਜ਼ ਹੋਣਾ ਸੀ ਜਦ ਦਿਲ ਲਾ ਬੈਠਾ ਮੈ ਅਜਨਬੀ ਰਾਵਾਂ ਨਾਲ

ਕਦੇ ਬੈਠ ਸਾਡੇ ਵੀ ਕੋਲ ਸਾਜਨਾ ਦਿਲ ਦੇ ਵਰਕੇ ਫਰੋਲ ਸੱਜਣਾ ਪੜ੍ਹੀਏ ਇਸ਼ਕ ਦਿਆਂ ਲਫ਼ਜਾ ਨੂੰ ਜੋ ਪੜ੍ਹੇ ਨਾ ਕਿਸੇ ਨੇ ਹੋਣ ਸੱਜਣਾ

ਕਦੇ ਵੀ ਹੰਕਾਰ ਨਾ ਕਰੋ ਆਪਣੀ ਖੁਦੀ ਦਾ, ਏੱਥੇ ਤਾਸ਼ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਵੀ ਬਾਦਸ਼ਾਹ ਬਣਾ ਲਿਆ ਜਾਂਦਾ ਹੈ

ਦੁਨੀਆਂ ਜਦੋ ਵੀ ਮੈਨੂੰ ਮੁਸ਼ਕਿਲਾਂ ਵਿੱਚ ਪਾਓਂਦੀ ਹੈ ਪ੍ਰਮਾਤਮਾ ਮੇਰੇ ਲਈ ਹਜਾਰਾਂ ਰਸਤੇ ਕੱਢ ਦਿਦਾ ਹੈ

ਜੇ ਲੋਕਾਂ ਦੀ ਸੁਣੋਗੇ ਤਾਂ ਮੈਨੂੰ ਗ਼ਲਤ ਹੀ ਸਮਝੋਗੇ ਕਦੇ ਮਿਲ ਕੇ ਦੇਖਿਓ ਜੀ ਮੁਸਕਰਾ ਕੇ ਵਾਪਿਸ ਜਾਉਗੇ

ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ

ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲ, ਨੀਅਤ ਮਾੜੀ, ਮਿੱਟੀ ਨੇ ਮਿੱਟੀ ਸੰਗ ਮਿਲਣਾ, ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ |

ਤੈਨੂੰ ਜਿੰਦਗੀ ਚੰਗੀ ਦੇਣ ਲਈ ਬਾਪੂ ਨੇ ਦਿਲ ਤੇ ਪਤਾ ਨਹੀ ਕੀ ਕੁਝ ਜਰਿਆ ਐ , ਤੂੰ ਹਮੇਸਾ ਖੁਸ ਰਹੇ ਤੇਰੇ ਲਈ ਉਹਨੇ ਆਪਣੀਆਂ ਰੀਝਾ ਨੂੰ ਮਾਰਕੇ ਤੈਨੂੰ ਖੁਸ ਕਰਿਆ ਐ

ਜਿਸਦਾ ਹੱਥ ਉਪਰ ਵਾਲਾ ਫੜ ਲੈਂਦਾ ਹੈ ਉਸਦੀਆਂ ਕਿਸ਼ਤੀਆਂ ਆਪਣੇ ਆਪ ਕਿਨਾਰੇ ਲੱਗ ਜਾਂਦੀਆਂ ਨੇ

ਨਾਕਾਮ ਮੁਹੱਬਤ ਵੀ ਬੜੇ ਕੰਮ ਦੀ ਹੁੰਦੀ ਆ ਦਿਲ ਮਿਲੇ ਨਾ ਮਿਲੇ ਇਲਜ਼ਾਮ ਜਰੂਰ ਮਿਲ ਜਾਂਦੇ ਨੇ

ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ

ਕਿਸਮਤ ਨੂੰ ਕਿਊ ਦੋਸ਼ ਦੇਣਾ ਜੇਕਰ ਸੁਪਨੇ ਸਾਡੇ ਨੇ ਮੇਹਨਤ ਵੀ ਸਾਡੀ ਹੀ ਹੋਣੀ ਚਾਹੀਦੀ ਹੈ

ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ

ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ

ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦਿਆਂ ਨੇ , ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖੋ

ਕਲ ਦੀ ਫਿਕਰ ਨਾ ਕਰੋ ਕਲ ਓਹੀ ਹੋਣਾ ਜੋ ਅਸੀਂ ਬਿਲਕੁਲ ਨਹੀਂ ਸੋਚਿਆ

ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ

ਇਨਸਾਨ ਸਭ ਕੁਝ ਭੁੱਲ ਸਕਦਾ ਹੈ ਪਰ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ ਜਦੋਂ ਉਸਨੂੰ ਆਪਣਿਆਂ ਦੀ ਸਭ ਤੋਂ ਵੱਧ ਲੋੜ ਸੀ ਤੇ ਓਹੀ ਉਸਦੇ ਨਾਲ ਨਹੀਂ ਸੀ

ਕਿਸੇ ਕੰਮ ਨਾ ਆਇਆ ਜੋ ਕਿਤਾਬਾਂ ਵਿਚ ਲਿਖਿਆ ਜ਼ਿੰਦਗੀ ਜੀਣ ਦਾ ਤਰੀਕਾ ਮੈਂ ਦੁਨੀਆਂ ਤੋਂ ਸਿੱਖਿਆ

ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”[/su_note]

Related Posts

Leave a Reply